ਚਾਂਦਪੁਰ ਰੁੜਕੀ ਹਾਈ ਸਕੂਲ ‘ਚ ਮਾਪੇ ਅਧਿਆਪਕ ਮਿਲਣੀ

ਚਾਂਦਪੁਰ ਰੁੜਕੀ ਹਾਈ ਸਕੂਲ ‘ਚ ਮਾਪੇ ਅਧਿਆਪਕ ਮਿਲਣ

(ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ:- 13 ਮਈ 2022 ਸਰਕਾਰੀ ਹਾਈ ਸਮਾਰਟ ਸਕੂਲ ਚਾਂਦਪੁਰ ਰੁੜਕੀ ਵਿਖੇ ਮੁੱਖ ਅਧਿਆਪਕ ਸੁਖਪਾਲ ਦਾਸ ਦੀ ਅਗਵਾਈ ‘ਚ ਅੱਜ ਪਹਿਲੇ ਦਿਨ ਮਾਪੇ ਅਧਿਆਪਕ ਮਿਲਣੀ ਹੋਈ। ਇਸ ਮਿਲਣੀ ਦੌਰਾਨ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆ ਦੀ ਇਸ ਸੈਸ਼ਨ ਦੀ ਹੁਣ ਤੱਕ ਦੀ ਪ੍ਰਗਤੀ ਦੱਸੀ ਗਈ ਅਤੇ ਵਿਭਾਗ ਵਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਅਧਿਆਪਕਾਂ ਵਲੋਂ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਬਿਹਤਰ ਤੇ ਕਮਜ਼ੋਰ ਪੱਖਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਵਿਦਿਆਰਥੀਆਂ ਦੀਆਂ ਬਿਹਤਰ ਪ੍ਰਾਪਤੀਆਂ ਨੂੰ ਹੋਰ ਬਿਹਤਰੀਨ ਤੇ ਕਮਜ਼ੋਰ ਪ੍ਰਾਪਤੀਆਂ ‘ਚ ਸੁਧਾਰ ਕੀਤਾ ਜਾ ਸਕੇ। ਇਸ ਮਿਲਣੀ ਦੌਰਾਨ ਮਾਪਿਆਂ ਨੂੰ ਸੁਖਪਾਲ ਦਾਸ ਮੁੱਖ ਅਧਿਆਪਕ ਵਲੋਂ ਜਾਗਰੂਕ ਕੀਤਾ ਗਿਆ ਕਿ ਕਿਵੇਂ ਛੁੱਟੀਆਂ ਦੌਰਾਨ ਉਹ ਆਪਣੇ ਬੱਚਿਆਂ ਦੀ ਮਦਦ ਕਰ ਸਕਦੇ ਹਨ ਤੇ ਮਾਪਿਆ ਨੂੰ ਬੱਚਿਆਂ ਦੀਆਂ 16 ਮਈ ਤੋਂ 31 ਮਈ ਤੱਕ ਲੱਗ ਰਹੀਆਂ ਆਨ ਲਾਈਨ ਕਲਾਸਾਂ ਬਾਰੇ ਜਾਣਕਾਰੀ ਦਿੱਤੀ ਤੇ ਮਾਪਿਆ ਨੂੰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਲੱਗ ਰਹੇ ਸਮਰ ਕੈਂਪਾਂ ਬਾਰੇ ਵੀ ਜਾਗਰੂਕ ਕੀਤਾ। ਇਸ ਮੌਕੇ ਮਾਸਟਰ ਮਹਿੰਦਰ ਸਿੰਘ, ਅੰਜੂ ਰਾਣੀ,, ਸਰਬਜੀਤ ਕੌਰ, ਇੰਦਰਜੀਤ ਕੌਰ, ਪਰਮਜੀਤ ਸਿੰਘ, ਨਰੇਸ਼ ਕੁਮਾਰ ਆਦਿ ਹਾਜ਼ਰ ਸਨ।

Leave a Comment