ਸੈਂਟਰ ਮਾਲੇਵਾਲ ਵਿਖੇ ਮਮਤਾ ਦਿਵਸ ਮਨਾਇਆ

ਸੈਂਟਰ ਮਾਲੇਵਾਲ ਵਿਖੇ ਮਮਤਾ ਦਿਵਸ ਮਨਾਇ

(ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ:- 13 ਮਈ 2022 ਸੀਨੀਅਰ ਮੈਡੀਕਲ ਅਫ਼ਸਰ ਸੜੋਆ ਗੁਰਿੰਦਰ ਜੀਤ ਸਿੰਘ ਅਗਵਾਈ ‘ਚ ਸਬ ਸੈਂਟਰ ਮਾਲੇਵਾਲ ਵਿਖੇ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ 0-5 ਸਾਲ ਦੇ ਬੱਚਿਆ ਅਤੇ ਗਰਭਵਤੀ ਮਾਂਵਾਂ ਦਾ ਪੂਰਨ ਟੀਕਾਕਰਨ ਕੀਤਾ ਗਿਆ। ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰ ਮੇਲ ਕ੍ਰਾਂਤੀ ਪਾਲ ਸਿੰਘ ਨੇ ਹਾਜ਼ਰ ਲਾਭਪਾਤਰੀਆਂ ਨੂੰ ਪੌਸ਼ਟਿਕ ਆਹਾਰ, ਡੇਂਗੂ ਮਲੇਰੀਆ, ਬੇਟੀ ਬਚਾਓ ਬੇਟੀ ਪੜ੍ਹਾਓ ਜਣੇਪੇ ਸਬੰਧੀ ਸਰਕਾਰੀ ਹਸਪਤਾਲ ਵਿਚ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ। ਇਸ ਮੌਕੇ ਜਸਵਿੰਦਰ ਕੌਰ ਏ.ਐਨ.ਐਮ.,ਰਮਨ, ਕਿਰਨ ਆਂਗਣਵਾੜੀ ਵਰਕਰ ਮਨਜੀਤ ਕੌਰ ਆਸ਼ਾ ਵਰਕਰ, ਜਸਵਿੰਦਰ ਕੌਰ, ਕਵਿਤਾ ਸੀ.ਐਨ.ਓ. ਤੇ ਪਿੰਡ ਵਾਸੀ ਹਾਜ਼ਰ ਸਨ।

Leave a Comment