ਆਪ ਦੀ ਸਰਕਾਰ ਨੇ ਲੋਕਾਂ ਦੀ ਸਰਕਾਰ

 

(ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ:-13 ਮਈ 2022 ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਅਤੇ ਸਰਕਾਰ ਨੇ ਨਵੇਂ ਨਵੇ ਫੈਸਲੇ ਲੈਕੇ ਲੋਕਾਂ ਦੇ ਕੰਮ ਕਰਨੇ ਵੀ ਸ਼ੁਰੂ ਕਰ ਦਿੱਤੇ। ਓਪਰੋਕਤ ਸ਼ਬਦ ਜਿਲਾ ਮੀਡੀਆ ਇੰਚਾਰਜ ਜੇ. ਡੀ ਅਤੇ ਪਵਨ ਕੁਮਾਰ ਰੀਠੂ ਆਗੂ ਆਮ ਆਦਮੀ ਪਾਰਟੀ ਨੇ ਸਾਝੇ ਕੀਤੇ। ਉਹਨਾਂ ਕਿਹਾ ਕਿ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ ਜੋ ਲੋਕਾਂ ਦੀ ਸਲਾਹ ਨਾਲ ਹੀ ਹਰ ਕੰਮ ਕਰਨਾ ਚਾਹੁੰਦੀ ਹੈ ਇਸੇ ਲਈ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਵਲੋਂ ਪੰਜਾਬ ਦਾ ਅਗਲਾ ਬਜਟ ਬਣਾਉਣ ਲਈ ਲੋਕਾਂ ਦੀ ਸਲਾਹ ਲਈ ਜਾ ਰਹੀ ਹੈ। ਇਸ ਮੌਕੇ ਸੋਹਣ ਸਿੰਘ ਰੌੜੀ, ਹਰਮੇਸ਼ ਲਾਲ ਕਟਵਾਰਾ ਵੀ ਮੌਜੂਦ ਸਨ।

Leave a Comment