ਡੇਰਾ ਲੋਹ ਲੰਗਰ ਪਿੰਡ ਨੰਗਲ ਖੁਰਦ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।

 

(ਜਤਿੰਦਰ ਪਾਲ ਸਿੰਘ ਕਲੇਰ) ਗੜ੍ਹਸ਼ੰਕਰ:- 13 ਮਈ 2022 ਅਜ ਡੇਰਾ ਲੋਹ ਲੰਗਰ ਕੁਟੀਆ ਬਿਸ਼ਨਪੁਰੀ ਪਿੰਡ ਨੰਗਲ ਖੁਰਦ ਵਿਖੇ ਦਿਮਾਗ, ਰੀੜ੍ਹ ਦੀ ਹੱਡੀ ਅਤੇ ਜੋੜਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਸੰਚਾਲਕ ਸੰਤ ਬਾਬਾ ਬਿਕਰਮਜੀਤ ਸਿੰਘ ਨੇ ਦੱਸਿਆ ਕਿ  ਇਸ ਕੈਂਪ ਵਿਚ ਡਾਕਟਰ ਦੀਪਾਸ਼ੂ ਸਚਦੇਵਾ ( ਐਮ. ਡੀ .) ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਮਾਹਰ ਅਤੇ ਡਾ. ਪ੍ਰਮੋਦ ਮਹੇਂਦਰ  (ਐੱਮ .ਐੱਸ. ਆਰਥੋ ) ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ 100 ਦੇ ਕਰੀਬ ਮਰੀਜ਼ਾਂ ਦੀਆਂ ਬੀਮਾਰੀਆਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਫ੍ਰੀ ਟੈਸਟ ਕੀਤੇ ਗਏ। ਸੰਤ ਬਾਬਾ ਬਿਕਰਮਜੀਤ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਵੀ ਫ੍ਰੀ ਕੈੰਪ ਲਗਵਾਏ ਜਾਣਗੇ। ਉਨ੍ਹਾਂ ਕਿਹਾ ਕਿ ਡੇਰੇ ਵਿਖੇ ਹਰ ਸ਼ਨੀਵਾਰ 1 ਤੋਂ 3 ਵਜੇ ਤੱਕ ਦੰਦਾਂ ਅਤੇ ਚਮੜੀ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਵੀ ਫ੍ਰੀ ਚੈੱਕ ਅਪ ਕੀਤਾ ਜਾਂਦਾ ਹੈ ਤੇ ਫ੍ਰੀ ਦਵਾਈਆਂ ਦਿਤੀਆਂ ਜਾਂਦੀਆਂ ਹਨ। ਲੋੜਵੰਦ ਵੱਧ ਤੋਂ ਵੱਧ ਪਹੁੰਚ ਕੇ ਲਾਭ ਪ੍ਰਾਪਤ ਕਰ ਸਕਦੇ ਹਨ।

Leave a Comment