ਅਦਰਸ਼ ਸਕੂਲ ਨਵਾਂਗਰਾਂ ਵਿਖੇ ਸਕੂਲ ਸੇਫ਼ਟੀ ਵਾਹਨ ਤਹਿਤ ਬੱਸਾਂ ਦੀ ਚੈਕਿੰਗ ਘਾਟਾਂ ਕਾਰਨ ਤਿੰਨ ਬੱਸਾਂ ਦੇ ਚਲਾਨ ਕੱਟੇ

 

ਬਲਾਚੌਰ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ )-ਸਕੂਲ ਸੇਫ਼ਟੀ ਵਾਹਨ ਤਹਿਤ ਪ੍ਰਸ਼ਾਸਨ ਵਲੋਂ ਆਦਰਸ਼ ਸਕੂਲ ਨਵਾਂਗਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਸਿੱਖਿਆ ਵਿਭਾਗ, ਪੁਲਿਸ ਵਿਭਾਗ ਤੇ ਬਾਲ ਸੁਰੱਖਿਆ ਵਿਭਾਗ ਦੀ ਸਾਂਝੀ ਟੀਮ ਵਲੋਂ ਸਕੂਲ ਦੇ ਬੱਚਿਆਂ ਨੂੰ ਢੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਇਸ ਟੀਮ ਵਲੋਂ ਤਿੰਨ ਬੱਸਾਂ ਦੇ ਚਲਾਨ ਕੀਤੇ ਗਏ। ਇਸ ਮੌਕੇ ਪਿ੍ੰ. ਸੁਖਜੀਤ ਸਿੰਘ ਸ.ਸ.ਸ.ਸ. ਮਹਿੰਦੀਪੁਰ ਸਿੱਖਿਆ ਵਿਭਾਗ, ਏ.ਐੱਸ.ਆਈ ਜੋਗਿੰਦਰ ਪਾਲ ਟਰੈਫ਼ਿਕ ਇੰਚਾਰਜ ਬਲਾਚੌਰ ਅਤੇ ਰਜਿੰਦਰ ਕੌਰ ਚਾਈਲਡ ਪ੍ਰੋਟੈਕਸ਼ਨ ਅਫ਼ਸਰ (ਐਨ.ਆਈ.ਸੀ.) ਨੇ ਟਰਾਂਸਪੋਰਟਰ, ਸਕੂਲ ਸਟਾਫ਼ ਅਤੇ ਬੱਚਿਆਂ ਨੂੰ ਆਪਣੇ ਸੰਬੋਧਨ ‘ਚ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਸਾਡਾ ਸਭ ਦਾ ਫ਼ਰਜ਼ ਬਣਦਾ ਹੈ, ਇਸ ਲਈ ਬੱਚਿਆਂ ਦੀ ਸੁਰੱਖਿਆ ਵਿਚ ਕਿਸੇ ਵੀ ਕਿਸਮ ਦੀ ਕੋਈ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ ਦਾ ਫ਼ਰਜ਼ ਬਣਦਾ ਹੈ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਸਖ਼ਤੀ ਨਾਲ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਟਰਾਂਸਪੋਰਟਰ ਦੇ ਸਕੂਲੀ ਸਾਧਨਾ ‘ਚ ਘਾਟ ਹੈ, ਉਹ ਤੁਰੰਤ ਪੂਰੀ ਕੀਤੀ ਜਾਵੇ। ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਕੋਈ ਸਮਝੌਤਾ ਨਹੀਂ ਕਰੇਗਾ ਤੇ ਇਸ ਸਬੰਧੀ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ। ਇਸ ਮੌਕੇ ਪਿ੍ੰ. ਪਵਨ ਕੁਮਾਰ, ਏ.ਐੱਸ.ਆਈ. ਹੁਸਨ ਲਾਲ ਪੋਜੇਵਾਲ, ਲੈਕਚਰਾਰ ਜਗਮੋਹਨ ਸਿੰਘ, ਰੋਹਿਤਾ ਆਊਟ ਰੀਚ ਵਰਕਰ, ਏ.ਐੱਸ.ਆਈ. ਬਲਵੰਤ ਸਿੰਘ ਟਰੈਫ਼ਿਕ ਪੁਲਿਸ ਬਲਾਚੌਰ ਆਦਿ ਹਾਜ਼ਰ ਸਨ।

Leave a Comment