ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਕੱਲ੍ਹ ਮਹਿਤਪੁਰ ਵਿਚ

 

ਬਲਾਚੌਰ, 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ )-ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ 15 ਮਈ ਨੂੰ ਵਾਹਿਗੁਰੂ ਜੀ ਦੇ ਸੇਵਾ ਕੇਂਦਰ ਪਿੰਡ ਮਹਿਤਪੁਰ (ਉਲੱਦਣੀ) ਵਿਖੇ ਕਰਵਾਏ ਜਾ ਰਹੇ ਸਮੂਹਿਕ ਵਿਆਹ ਸਮਾਗਮ ਵਿਚ ਨਵ-ਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ‘ਤੇ ਠੀਕ ਸਾਢੇ 10 ਵਜੇ ਸ਼ਾਮਿਲ ਹੋਣਗੇ। ਇਹ ਜਾਣਕਾਰੀ ਵਾਹਿਗੁਰੂ ਜੀ ਦੇ ਸੇਵਾ ਕੇਂਦਰ ਦੇ ਬਾਨੀ ਪ੍ਰਵਾਸੀ ਭਾਰਤੀ ਸੁਰਜੀਤ ਸਿੰਘ ਅਮਰੀਕਾ ਵਾਲਿਆਂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਸ ਦਿਨ ਸਮਾਜ ਸੇਵੀ ਕੰਮਾਂ ਲਈ ਨਿਰਮਾਣ ਕੀਤੀ ਜਾ ਰਹੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਇਸ ਮੌਕੇ ਉੱਘੇ ਸਮਾਜ ਸੇਵੀ ਚੌਧਰੀ ਪਵਨ ਕੁਮਾਰ ਰੀਠੂ ਤੇ ਹੋਰ ਪਤਵੰਤੇ ਵੀ ਹਾਜ਼ਰ ਹੋਣਗੇ।

Leave a Comment