ਤੇਜ਼ਧਾਰ ਹਥਿਆਰਾ ਨਾਲ ਗੰਭੀਰ ਰੂਪ ਵਿੱਚ ਨੌਜਵਾਨ ਨੂੰ ਜ਼ਖਮੀ ਕਰਕੇ ਫਰਾਰ ਹੋਣ ਵਾਲਿਆ ਖਿਲਾਫ ਮਾਮਲਾ ਦਰਜ.. ਇੱਕ ਗ੍ਰਿਫਤਾਰ , ਨਜਾਇਜ ਅਸਲਾ ਹੋਇਆ ਬ੍ਰਾਮਦ

 

ਬਲਾਚੌਰ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਸਥਾਨਕ ਸ਼ਹਿਰ ਬਲਾਚੌਰ ਦੇ ਚੰਡੀਗੜ੍ਹ ਰੋਡ ਉਪਰ ਉਸ ਵੇਲੇ ਦਹਿਸਤ ਦਾ ਮਹੋਲ ਬਣ ਗਿਆ ਜਦੋਂ ਕ੍ਰੀਬ ਤਿੰਨ ਮੋਟਰ ਸਾਇਕਲ ਅਤੇ ਸਕੂਟਰੀ ਉਪਰ ਸਵਾਰ ਕ੍ਰੀਬ 8/9 ਕਿਰਪਾਨਾ ਅਤੇ ਹੋਰ ਤੇਜਧਾਰ ਹਥਿਆਰਾ ਨਾਲ ਲੈਂਸ ਹੋਏ ਨੌਜਵਾਨਾ ਨੇ ਇੱਕ ਫੁੱਟਵੇਅਰ ਦੀ ਦੁਕਾਨ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਹਮਲਾਵਰਾ ਵਿੱਚੋ ਇੱਕ ਵਿਅਕਤੀ ਕੋਲ ਰਿਵਾਲਵਰ ਵੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਉਸ ਨੇ ਹਮਲੇ ਦੌਰਾਨ ਆਪਣੀ ਡੱਬ ਵਿੱਚੋ ਕੱਢ ਕੇ ਹਵਾ ਵਿੱਚ ਲਹਿਰਾਇਆ। ਜ਼ਖਮੀ ਨੌਜਵਾਨ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਲਾਚੌਰ ਦਾਖਲ ਕਰਾਇਆ ਗਿਆ ਅਤੇ ਮੌਕੇ ਤੇ ਪੁੱਜੀ ਪੁਲਿਸ ਵਲੋਂ ਕਾਰਵਾਈ ਆਰੰਭ ਕਰ ਦਿੱਤੀ। ਬਲਾਚੌਰ ਦੇ ਵਾਰਡ ਨੰਬਰ 11 ਨਿਵਾਸੀ ਸਾਗਰ ਕੈਥ ਪੁੱਤਰ ਯਸ਼ਪਾਲ ਨੇ ਪੁਲਿਸ ਨੂੰ ਦਿੱਤੇ ਬਿਆਨਾ ਅਨੁਸਾਰ ਜਦੋਂ ਉਹ ਆਪਣੇ ਪਿਤਾ ਜਸਪਾਲ ਦੀ ਚੰਡੀਗੜ੍ਹ ਰੋਡ ਬਲਾਚੌਰ ਸਥਿਤ ਫੁੱਟਵੇਅਰ ਦੀ ਦੁਕਾਨ ਤੇ ਸੀ ਤਾਂ ਉਥੇ ਤਿੰਨ ਮੋਟਰ ਸਾਈਕਲਾਂ ਤੇ ਸਕੂਟਰੀ ਤੇ 8/9 ਵਿਅਕਤੀ ਆਪਣੇ ਹੱਥਾ ਵਿੱਚ ਤਲਵਾਰਾ ਤੇ ਗੰਢਾਸੀਆਂ ਲੈ ਕੇ ਆਏ ਤੇ ਦੁਕਾਨ ਅੰਦਰ ਦਾਖਲ ਹੋ ਕੇ ਉਸ ਤੇ ਹਮਲਾਵਰ ਹੋ ਗਏ। ਉਸ ਨੇ ਇਹ ਵੀ ਦੱਸਿਆ ਕਿ ਹਮਲੇ ਦੌਰਾਨ ਇੱਕ ਹਮਲਾਵਰ ਨੇ ਆਪਣੇ ਡੱਬ ਵਿੱਚੋ ਰਿਵਾਲਵਰ ਕੱਢ ਕੇ ਹਵਾ ਵਿੱਚ ਲਹਿਰਾਇਆ ਅਤੇ ਲਲਕਾਰਾ ਮਾਰਿਆ ਕਿ ਜੇਕਰ ਉਸ ਦੇ ਕੋਈ ਨੇੜੇ ਆਇਆ ਤਾਂ ਉਸ ਨੂੰ ਗੋਲੀ ਮਾਰ ਦਿਆਂਗਾ। ਉਸ ਨੇ ਦੱਸਿਆ ਕਿ ਹਮਲਾਵਰ ਨੌਜਵਾਨਾ ਨੇ ਉਸ ਉਪਰ ਤੇਜਧਾਰ ਹਥਿਆਰਾ ਨਾਲ ਵਾਰ ਕੀਤੇ ਅਤੇ ਜਦੋਂ ਉਹ ਜਮੀਨ ਤੇ ਡਿੱਗ ਪਿਆ ਤਾਂ ਉਸ ਉਪਰ ਡੰਡੇ ਕਿਰਪਾਨਾ ਦੇ ਵਾਰ ਕੀਤੇ। ਉਸ ਦੇ ਪਿਤਾ ਜਸਪਾਲ ਨੇ ਰੋਲਾ ਪਾਇਆ ਜਿਸ ਤੇ ਆਸ ਪਾਸ ਦੇ ਲੋਕ ਇਕੱਠੇ ਹੋਣੇ ਸੁਰੂ ਹੋਏ ਜਿਨ੍ਹਾਂ ਨੂੰ ਵੇਖ ਹਮਲਾਵਰ ਮੋਟਰਸਾਈਕਲਾ ਸਕੂਟਰੀ ਤੇ ਸ਼ਹਿਰ ਵੱਲ ਨੂੰ ਭੱਜ ਗਏ। ਥਾਣਾ ਸਿਟੀ ਬਲਾਚੌਰ ਦੇ ਮੁੱਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਪੁਲਿਸ ਵਲੋਂ ਦਿਲਪ੍ਰੀਤ ਢਿੱਲੋ ਪੁੱਤਰ ਗੁਰਦੀਪ ਵਾਰਡ ਨੰਬਰ 4 ਬਲਾਚੌਰ , ਰਮਨ ਉਰਫ ਰੰਮੀ ਪੁੱਤਰ ਬਲਵੀਰ ਸਿੰਘ ਵਾਸੀ ਨੀਲੇਵਾੜੇ, ਬੁੱਗੀ ਪਿੰਡ ਮਹਿੰਦੀਪੁਰ, ਜਤਿਨ ਉਰਫ ਜੱਸਾ ਟੀਚਰ ਕਲੋਨੀ ਬਲਾਚੌਰ ਅਤੇ ਹੋਰ ਅਣਪਿਛਾਤਿਆ ਖਿਲਾਫ ਮਾਮਲਾ ਦਰਜ ਕਰਕੇ ਤੁਰੰਤ ਕੀਤੀ ਗਈ ਕਰਵਾਈ ਦੌਰਾਨ ਰਮਨ ਉਰਫ ਰੰਮੀ ਪਿੰਡ ਨੀਲੇਵਾੜੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਨਿਸ਼ਾਨਦੇਹੀ ਉਪਰ ਪੁਲਿਸ ਵਲੋਂ ਰਿਵਾਲਵਰ ਬ੍ਰਾਮਦ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਫੋਟੋ: ਥਾਣਾ ਸਿਟੀ ਬਲਾਚੌਰ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹਮਲਾਵਰ।

Leave a Comment