ਸ਼ੂਗਰ ਜਾਂਚ ਕੈਂਪ ਵਿਚ 185 ਮਰੀਜਾਂ ਦੀ ਕੀਤੀ ਜਾਂਚ

 

ਨਵਾਂਸ਼ਹਿਰ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ 321 ਡੀ ਵੱਲੋਂ ਸਥਾਨਕ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਮੁਫ਼ਤ ਸ਼ੂਗਰ ਜਾਂਚ ਕੈਂਪ ਲਾਇਆ ਗਿਆ। ਮਹਿੰਦਰਾ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਸ਼ੂਗਰ ਜਾਂਚ ਕੈਂਪ ਵਿਚ ਮਰੀਜਾਂ ਦੀ ਜਾਂਚ ਕਰਕੇ ਮੁਫ਼ਤ ਦਵਾਈ ਦਿੱਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਡਾ. ਉਂਕਾਰ ਸਿੰਘ ਨੇ ਦੱਸਿਆ ਕਿ ਸ਼ੂਗਰ ਦੀ ਨਾਮੁਰਾਦ ਬਿਮਾਰੀ ਦਿਨੋਂ ਦਿਨ ਮਹਾਂਮਾਰੀ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਜਿਸ ਤੋਂ ਸਾਨੂੰ ਸਭ ਨੂੰ ਸੁਚੇਤ ਹੁੰਦੇ ਹੋਏ ਸਮੇਂ ਸਮੇਂ ਸਿਰ ਆਪਣੀ ਜਾਂਚ ਕਰਨੀ ਚਾਹੀਦੀ ਹੈ। ਇਸ ਮੌਕੇ 185 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਮੁਫ਼ਤ ਦਵਾਈ ਵੀ ਦਿੱਤੀ ਗਈ। ਇਸ ਮੌਕੇ ਪ੍ਰਧਾਨ ਤਰਲੋਚਨ ਸਿੰਘ ਵਿਰਦੀ, ਸੀਨੀਅਰ ਵਾਈਸ ਪ੍ਰਧਾਨ ਪ੍ਰਦੀਪ ਭਨੋਟ, ਸਕੱਤਰ ਵਿਜੇ ਕੁਮਾਰ ਜੋਤੀ, ਖਜ਼ਾਨਚੀ ਬਲਵੀਰ ਸਿੰਘ, ਪੀਆਰਓ ਲਖਵੀਰ ਸਿੰਘ, ਪ੍ਰਧਾਨ ਮਹਿਲਾ ਵਿੰਗ ਜਸਵਿੰਦਰ ਕੌਰ ਗੁਣਾਚੌਰ, ਦਵਿੰਦਰ ਗਿੱਲ, ਵਾਈਸ ਪ੍ਰਧਾਨ ਬਲਵਿੰਦਰ ਸਿੰਘ ਰਿੰਕੂ, ਵਾਤਾਵਰਨ ਚੇਅਰਮੈਨ ਵਿਨੇ ਗਾਬਾ, ਸਹਿ ਪੀਆਰਓ ਬਲਦੀਪ ਸਿੰਘ, ਸਹਿ ਖਜ਼ਾਨਚੀ ਨਰੇਸ਼ ਚੰਦਰ ਅਰੋੜਾ, ਪ੍ਰੱੈਸ ਸਕੱਤਰ ਜਗਤਾਰ ਲੋਧੀਪੁਰ, ਸਹਿ ਨਿਰਦੇਸ਼ਕ ਪਵਨ ਗਾਬਾ,, ਨਿਰਦੇਸ਼ਕ ਗੁਰਦੀਪ ਸਿੰਘ, ਭੁਪਿੰਦਰ ਸਿੰਘ, ਅਜੈ ਭਾਰਤੀ ਆਦਿ ਵੀ ਹਾਜ਼ਰ ਸਨ।

Leave a Comment