ਸਕੂਲਾਂ ਦੀਆਂ ਛੁਟੀਆਂ ਬਾਰੇ ਫੈਸਲਾ ਬਿਲਕੁਲ ਸਹੀ–ਸਤਨਾਮ ਜਲਾਲਪੁਰ।

 

ਕਾਠਗੜ੍ਹ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਦੁਆਰਾ ਮਈ ਮਹੀਨੇ ਦੀਆਂ ਛੁੱਟੀਆਂ ਦਾ ਫੈਸਲਾ ਵਾਪਿਸ ਲੈਣਾਂ ਬਿਲਕੁਲ ਸਹੀ ਹੈ। ਗਰਮੀ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਗਿਆ ਸੀ ਪਰ ਬੱਚਿਆਂ ਦੇ ਮਾਪਿਆਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ ਤੋਂ ਸੁਝਾਅ ਲੈਣ ਤੋਂ ਬਾਅਦ ਇਹ ਫੈਸਲਾ ਬਦਲਿਆ ਗਿਆ।ਪ੍ਰਾਈਵੇਟ ਸਕੂਲਾਂ ਦੀ ਫੈਡਰੇਸ਼ਨ ਨੇ ਵੀ 10 ਮਈ ਨੂੰ ਆਪਣੀ ਮੀਟਿੰਗ ਕਰਕੇ ਇਸ ਫੈਸਲੇ ਉਤੇ ਸਰਕਾਰ ਨੂੰ ਦੁਵਾਰਾ ਵਿਚਾਰਨ ਲਈ ਕਿਹਾ ਸੀ। ਬਹੁਮਤ ਦਾ ਵਿਚਾਰ ਸੀ ਕਿ ਪਿਛਲੇ ਦੋ ਸਾਲਾਂ ਵਿਚ ਕਰੋਨਾਂ ਮਹਾਮਾਰੀ ਕਾਰਨ ਪਹਿਲਾਂ ਹੀ ਪੜਾਈ ਦਾ ਬਹੁਤ ਨੁਕਸਾਨ ਹੋ ਗਿਆ ਹੈ। ਲੰਬੀ ਛੁੱਟੀਆਂ ਕਾਰਣ ਸਿਲੇਬਸ ਕਵਰ ਕਰਨ ਵਿੱਚ ਦਿੱਕਤਾਂ ਆ ਸਕਦੀਆਂ ਹਨ।ਇਸ ਲਈ ਇਸ ਫੈਸਲੇ ਨੂੰ ਦੁਵਾਰਾ ਵਿਚਾਰਨ ਲਈ ਬੇਨਤੀ ਕੀਤੀ ਗਈ ਜੋ ਸਰਕਾਰ ਨੇ ਮੰਨ ਲਈ। ਹੁਣ ਛੁੱਟੀਆਂ ਪਹਿਲਾਂ ਵਾਂਗ 1 ਜੂਨ ਤੋਂ ਹੀ ਹੋਣਗੀਆਂ। ਬੱਚਿਆਂ ਦੇ ਮਾਪਿਆਂ ਅਤੇ ਆਮ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ।

Leave a Comment