ਕੋਰਟ ਕੰਪਲੈਕਸ ਬਲਾਚੌਰ ਵਿੱਚ ਲੱਗੀ ਕੋਮੀ ਲੋਕ ਅਦਾਲਤ ਰਾਹੀ ਕੇਸਾ ਦਾ ਹੋਇਆ ਨਿਪਟਾਰਾ

ਕੋਰਟ ਕੰਪਲੈਕਸ ਬਲਾਚੌਰ ਵਿੱਚ ਲੱਗੀ ਕੋਮੀ ਲੋਕ ਅਦਾਲਤ ਰਾਹੀ ਕੇਸਾ ਦਾ ਹੋਇਆ ਨਿਪਟਾਰ

ਬਲਾਚੌਰ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਕੋਰਟ ਕੰਪਲੈਕਸ ਬਲਾਚੌਰ ਵਿੱਚ ਅੱਜ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸਾ ਨਿਰਦੇਸ਼ਾ ਤਹਿਤ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਲੋਕ ਅਦਾਲਤ ਵਿੱਚ ਨਾਮਜਦ ਮੈਬਰ ਐਡਵੋਕੇਟ ਨਵੀਨ ਭਾਟੀਆ, ਰਵੀਂ ਚੌਧਰੀ , ਜਤਿੰਦਰ ਕੁਮਾਰ ਅਗਨੀਹੋਤਰੀ ਅਤੇ ਨਵੀਨ ਚੌਧਰੀ ਮੌਜੂਦ ਸਨ। ਇਸ ਲੋਕ ਅਦਾਲਤ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਸੁਖਵਿੰਦਰ ਸਿੰਘ ਅਡੀਸਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਬਲਾਚੌਰ -ਕਮ-ਚੇਅਰਮੈਨ ਨੇ ਦੱਸਿਆ ਕਿ ਇਸ ਕੋਮੀ ਲੋਕ ਅਦਾਲਤ ਵਿੱਚ ਬੈਂਕਾ ਦੇ 133 ਕੇਸ , ਬੀਐਸਐਨਐਲ ਅਤੇ ਅਦਰ 35 ਕੁੱਲ 168 ਕੇਸ ਸ਼ਾਮਲ ਹੋਏ ਜਿਹਨਾਂ `ਚ 168 ਹੀ ਆਪਸੀ ਸਹਿਮਤੀ ਨਾਲ 1,97,48,925 ਰੁਪਏ `ਚ ਸੈਟਲ ਹੋ ਗਏ ਅਤੇ ਏਸੇ ਤਰ੍ਹਾਂ ਐਨਆਈ ਐਕਟ ਕੇਸ ਅ/ਧ 138 ਤਹਿਤ 421 ਕੇਸਾ ਵਿੱਚੋ 18 ਕੇਸਾ ਦਾ ਨਿਪਟਾਰਾ ਸੈਂਟਲਮੈਟ ਤਹਿਤ 5978051/-ਰੁਪਏ ,ਏਆਰਬੀ 2 ਕੇਸਾ `ਚ 2 ਦਾ ਨਿਪਟਾਰਾ 21060,ਸਿਵਲ ਸੂਟ 38 ਕੇਸਾ ਵਿੱਚੋ 27 ਕੇਸਾ ਅਤੇ ਇਸ ਤਰ੍ਹਾਂ ਹੋਰ ਵੱਖ ਵੱਖ 355 ਕੇਸਾ ਵਿੱਚੋ 183 ਕੇਸ ਜਿਨ੍ਹਾਂ ਵਿੱਚ 133 ਸਿਰਫ ਟਰੈਫਿਕ ਚਲਾਨ ਵੀ ਸ਼ਾਮਲ ਹਨ ਦਾ ਨਿਪਟਾਰਾ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਝਗੜੇ ਦਾ ਨਿਪਟਾਰਾ ਆਪਸੀ ਰਜਾਂਮੰਦੀ ਨਾਲ ਇਸ ਰਾਸ਼ਟਰੀ ਲੋਕ ਅਦਾਲਤ ਜਰੀਏ ਹੱਲ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਅਰਜ਼ੀ ਆਪਣੇ ਸਬੰਧਤ ਕੋਰਟ ਵਿੱਚ ਜਾ ਜਿ਼ਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿੱਖੇ ਦੇ ਸਕਦਾ ਹੈ। ਉਹਨਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀ ਕੀਤੀ ਜਾ ਸਕਦੀ ਕਿਉਂਕਿ ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫੈਸਲਾ ਅੰਤਿਮ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਲੋਕ ਅਦਾਲਤ ਰਾਹੀਂ ਆਪਣੇ ਮੁਕੱਦਮੇ ਹੱਲ ਕਰਾਉਣ ਲਈ ਜਿੱਥੇ ਲੋਕਾਂ ਦੇ ਪੈਸ਼ੇ ਦੀ ਬੱਚਤ ਹੁੰਦੀ ਹੈ ਉਥੇ ਦੋਹਾ ਧਿਰਾ ਵਿੱਚ ਪ੍ਰੇਮ ਪਿਆਰ ਵੀ ਬਣਿਆ ਰਹਿੰਦਾ ਹੈ ਅਤੇ ਕੋਈ ਵੀ ਧਿਰ ਆਪਣੇ ਆਪ ਨੂੰ ਜਿੱਤੀ ਜਾ ਹਾਰੀ ਮਹਿਸੂਸ ਨਹੀ ਕਰਦੀ। ਇਸ ਮੌਕੇ ਨਾਇਬ ਕੋਰਟ ਬਲਾਚੌਰ ਸੁਭਾਸ਼ ਚੰਦਰ , ਕੋਰਟ ਰੀਡਰ ਰਜਿੰਦਰ ਕੁਮਾਰ ਸਮੇਤ ਹੋਰ ਦਫਤਰੀ ਅਮਲਾ ਮੌਜੂਦ ਸੀ। ਫੋਟੋ : ਕੋਰਟ ਕੰਪਲੈਕਸ ਬਲਾਚੌਰ ਵਿੱਚ ਲੱਗੀ ਕੋਮੀ ਲੋਕ ਅਦਾਲਤ ਦਾ ਦ੍ਰਿਸ਼ ਅਤੇ ਲੋਕ ਅਦਾਲਤ ਵਿੱਚ ਟਰੈਫਿਕ ਸਬੰਧੀ ਚਲਾਨ ਭੁਗਤਣ ਆਏ ਲੋਕਾ ਦਾ ਭਾਰੀ ਇਕੱਠ।

Leave a Comment