140 ਨਸ਼ੀਲੇ ਟੀਕਿਆਂ ਸਮੇਤ ਦੋ ਆਏ ਪੁਲਿਸ ਅੜਿੱਕੇ

 

ਬਲਾਚੌਰ:- 14 ਮਈ 2022 ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਮਾਨਯੋਗ ਸ੍ਰੀ ਸੰਦੀਪ ਕੁਮਾਰ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਜਿਲਾ ਸ਼ਹੀਦ ਭਗਤ ਸਿੰਘ ਨਗਰ ਜੀ ਦੇ ਦਿਸ਼ਾ ਨਿਰਦੇਸ਼ ਤੇ ਸ : ਤਰਲੋਚਨ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਸਬ – ਡਵੀਜਨ ਬਲਾਚੋਰ ਜੀ ਦੀਆਂ ਹਦਾਇਤਾਂ ਮੁਤਾਬਿਕ ਸਮਾਜ ਦੇ ਮਾੜੇ ਅਨਸਰਾਂ, ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਦੌਰਾਨ ਸੀ.ਆਈ.ਆਏ ਸਟਾਫ ਜਿਲਾ ਸ਼.ਭ.ਸ ਨਗਰ ਦੀ ਟੀਮ ਅਤੇ ਇੰਸਪੈਕਟਰ ਹਰਕੀਰਤ ਸਿੰਘ ਮੁੱਖ ਅਫਸਰ ਥਾਣਾ ਕਾਠਗੜ੍ਹ ਵਲੋਂ ਕੀਤੇ ਸਾਂਝੇ ਓਪਰੇਸ਼ਨ ਦੌਰਾਨ ਪਿੰਡ ਰੈਲਮਾਜਰਾ ਵਿੱਖੇ ਆਂਸਰੋ ਸਾਇਡ ਤੋਂ ਆ ਰਹੇ ਮੋਟਰਸਾਈਕਲ ਬਿੰਨਾਂ ਨੰਬਰੀ ਮਾਰਕਾ HF ਡੀਲੈਕਸ ਹੀਰੋ ਪਰ ਸਵਾਰ ਦੋ ਨੌਜਵਾਨ ਗੁਰਨੇਕ ਸਿੰਘ ਉਰਫ ਗਗਨੀ ਪੁੱਤਰ ਨਰਿੰਦਰ ਪਾਲ ਸਿੰਘ ਵਾਸੀ ਮਜਾਰੀ ਅਤੇ ਕੁਲਵਿੰਦਰ ਸਿੰਘ ਪੁੱਤਰ ਰਾਮ ਪ੍ਰਕਾਸ਼ ਵਾਸੀ ਵਾਰਡ ਨੰਬਰ 5 ਭੱਦੀ ਰੋਡ ਬਲਾਚੋਰ ਨੂੰ ਕਾਬੂ ਕਰਕੇ ਉਕਤਾਨ ਦੋਸ਼ੀਆ ਪਾਸੋ ਕੁੱਲ 140 ਨਸ਼ੀਲੇ ਟੀਕੇ ਬ੍ਰਾਮਦ ਕੀਤੇ। ਜਿਸ ਸਬੰਧੀ ਮੁ : ਨੰ : 42 ਮਿਤੀ 14.05.2022 ਜੁਰਮ 22,29 NDPS Act ਥਾਣਾ ਕਾਠਗੜ੍ਹ ਦਰਜ ਰਜਿਸਟਰ ਕੀਤਾ ਗਿਆ। ਉਕਤ ਦੋਨੋ ਦੋਸ਼ੀਆ ਨੂੰ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀਆ ਪਾਸੋਂ ਹੋਰ ਨਸ਼ੀਲੇ ਟੀਕੇ ਬ੍ਰਾਮਦ ਹੋਣ ਦੀ ਸੰਭਾਵਨਾ ਹੈ। ਦੋਸ਼ੀਆ ਪਾਸੋਂ ਪੁੱਛਗਿਛ ਜਾਰੀ ਹੈ।

Leave a Comment