ਸਹਿਕਾਰੀ ਬੈਂਕ ਕਾਠਗੜ੍ਹ ਦਾ ਏਟੀਐਮ ਬੰਦ, ਲੋਕੀਂ ਪੈਸਾ ਕਢਾਉਣ ਲਈ ਹੋ ਰਹੇ ਤੰਗ 

 

ਕਾਠਗਡ਼੍ਹ:-14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਕਾਠਗਡ਼੍ਹ ਦੀ ਬਰਾਂਚ ਦੀ ਏ.ਟੀ.ਐਮ ਮਸ਼ੀਨ ਕਈ ਮਹੀਨਿਆਂ ਤੋਂ ਬੰਦ ਪਈ ਹੈ ਜਿਸ ਕਾਰਨ ਏ.ਟੀ.ਐਮ ਤੋਂ ਪੈਸੇ ਕਢਵਾਉਣ ਵਾਲੇ ਲੋਕ ਕਾਫੀ ਤੰਗ ਪ੍ਰੇਸ਼ਾਨ ਹਨ। ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਆਪਰੇਟਿਵ  ਬੈਂਕ ਕਾਠਗਡ਼੍ਹ ਬ੍ਰਾਂਚ ਦੀ ਏ.ਟੀ.ਐਮ ਮਸ਼ੀਨ ਬੀਤੇ 3-4 ਮਹੀਨਿਆਂ ਤੋਂ ਬੰਦ ਪਈ ਹੈ ਅਤੇ ਜੋ ਲੋਕ ਵੇਲੇ- ਕਵੇਲੇ ਜ਼ਰੂਰਤ ਮੁਤਾਬਿਕ ਏਟੀਐਮ ਤੋਂ ਪੈਸੇ ਕਢਵਾ ਲੈਂਦੇ ਸਨ ਉਨ੍ਹਾਂ ਨੂੰ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ। ਲੋਕਾਂ ਨੇ ਦੱਸਿਆ ਕਿ ਅੱਜਕੱਲ੍ਹ ਲਗਭਗ ਹਰ ਵਿਅਕਤੀ ਕੋਲ ਏ.ਟੀ.ਐਮ ਕਾਰਡ ਹੈ ਜਿਸ ਨਾਲ ਉਹ ਲੋਡ਼ ਪੈਣ ‘ਤੇ ਜਦੋਂ ਚਾਹੁਣ ਅਕਾਉਂਟ ਵਿੱਚੋਂ ਪੈਸੇ ਕਢਵਾ ਸਕਦੇ ਹਨ ਪ੍ਰੰਤੂ ਕਾਠਗਡ਼੍ਹ ਬਰਾਂਚ ਦੀ ਏਟੀਐਮ ਮਸ਼ੀਨ ਨੂੰ ਖ਼ਰਾਬ ਹੋਏ  ਮਹੀਨਿਆਂ ਦਾ ਸਮਾਂ ਬੀਤ ਚੁੱਕਾ ਹੈ ਲੇਕਿਨ ਬੈਂਕ ਸਟਾਫ ਵੱਲੋਂ ਏਟੀਐਮ ਮਸ਼ੀਨ ਨੂੰ ਠੀਕ ਨਾ ਕਰਵਾਏ ਜਾਣ ਕਾਰਨ ਲੋਕ ਏਟੀਐਮ ਕਾਰਡ ਰਾਹੀਂ ਪੈਸੇ ਕਢਵਾਉਣ ਲਈ ਦੂਜੇ ਬੈਂਕਾਂ ਦੇ ਏਟੀਐਮ ਦਾ ਸਹਾਰਾ ਲੈ ਰਹੇ ਹਨ। ਹਲਕੇ ਦੇ ਲੋਕਾਂ ਨੇ ਕੋਆਪਰੇਟਿਵ  ਬੈਂਕ ਕਾਠਗੜ੍ਹ ਦੇ ਸਟਾਫ ਤੋਂ ਮੰਗ ਕੀਤੀ ਹੈ ਕਿ ਬੰਦ ਪਈ ਏਟੀਐੱਮ ਮਸ਼ੀਨ ਨੂੰ ਜਲਦ ਚਾਲੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਕੈਸ਼ ਕਢਵਾਉਣ ‘ਚ ਦਿੱਕਤ ਪ੍ਰੇਸ਼ਾਨੀ ਨਾ ਹੋਵੇ। ਜਲਦ ਠੀਕ ਹੋ ਜਾਵੇਗਾ ਏਟੀਐਮ- ਬੈਂਕ ਮੁਲਾਜ਼ਮ ਬੰਦ ਪਈ ਏਟੀਐੱਮ ਮਸ਼ੀਨ ਸੰਬੰਧੀ ਜਦੋਂ ਕੋਆਪਰੇਟਿਵ ਬੈਂਕ ਕਾਠਗਡ਼੍ਹ ਬਰਾਂਚ ਦੇ ਮੁਲਾਜ਼ਮ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤਕਨੀਕੀ ਨੁਕਸ ਪੈਣ ਕਾਰਨ ਏਟੀਐਮ ਬੰਦ ਹੈ। ਅਤੇ ਇਸ ਨੁਕਸ ਨੂੰ ਇਕ- ਦੋ ਦਿਨ ਵਿਚ ਦੂਰ ਕਰਵਾ ਕੇ  ਏਟੀਐੱਮ ਨੂੰ ਜਲਦ ਤੋਂ ਜਲਦ ਹੀ ਚਾਲੂ ਕਰਵਾ ਦਿੱਤਾ ਜਾਵੇਗਾ।

Leave a Comment