ਮਕਾਨ ਉਪਰੋ ਲੰਘਦੀਆ ਹਾਈ ਵੋਲਟੇਜ ਬਿਜਲੀ ਤਾਰਾ ਦੀ ਲਪੇਟ ਵਿੱਚ ਆਉਣ ਕਾਰਨ ਨੌਜਵਾਨ ਦੀ ਮੌਤ…. ਪਰਿਵਾਰ ਦੇ ਤਿੰਨ ਮੈਬਰਾ ਖਿਲਾਫ ਮਾਮਲਾ ਹੋਇਆ ਦਰਜ

ਬਲਾਚੌਰ:- 14 ਮਈ 2022 (ਜਤਿੰਦਰ ਪਾਲ ਸਿੰਘ ਕਲੇਰ ) ਨਗਰ ਕੌਸਲ ਬਲਾਚੌਰ ਵਿੱਚ ਪੈਂਦੇ ਪਿੰਡ ਮਹਿੰਦੀਪੁਰ ਵਿੱਚ ਸਥਿਤ ਇੱਕ ਰਿਹਾਇਸ਼ੀ ਮਕਾਨ ਦੇ ਉਪਰ ਤੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਸਪਲਾਈ ਦੀਆਂ ਤਾਰਾ ਦੀ ਲਪੇਟ ਵਿੱਚ ਆਉਣ ਕਾਰਨ ਕਰੰਟ ਨਾਲ ਨੌਜਵਾਨ ਦੀ ਮੌਤ ਹੋਣ ਦਾ ਦੁੱਖ ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਿਟੀ ਬਲਾਚੌਰ ਪੁਲਿਸ ਵਲੋਂ ਮ੍ਰਿਤਕ ਦੀ ਮਾਤਾ ਦੇ ਬਿਆਨਾ ਦੇ ਆਧਾਰ ਤੇ ਇੱਕ ਪਰਿਵਾਰ ਦੇ ਤਿੰਨ ਮੈਂਬਰਾ ਖਿਲਾਫ ਮਾਮਲਾ ਦਰਜ ਰਜਿਸਟਰ ਕੀਤਾ ਗਿਆ। ਸਥਾਨਕ ਬਲਾਚੌਰ ਦੇ ਵਾਰਡ ਨੰਬਰ 10 ਨਿਵਾਸੀ ਸੁਸ਼ੀਲ ਦੇਵੀ ਪਤਨੀ ਲੇਟ ਸ਼ਸੀ ਭੂਸ਼ਨ ਵਲੋਂ ਦਰਜ ਕਰਾਏ ਬਿਆਨ ਅਨੁਸਾਰ ਬੀਤੇ ਦਿਨ ਜਦੋਂ ਉਹ ਆਪਣੇ ਲੜਕੇ ਸਿ਼ਵਾ ਨਾਲ ਘਰ ਪਰ ਸੀ ਤਾਂ ਉਥੇ ਨਵਨੀਤ ਉਰਫ ਵੀਰ ਪੁੱਤਰ ਹਰਮੇਸ਼ ਸ਼ਰਮਾਂ ਵਾਸੀ ਮਹਿੰਦੀਪੁਰ ਆਪਣੀ ਗੱਡੀ ਬੇਲੋਰੇ ਲੈ ਕੇ ਆਇਆ ਅਤੇ ਉਸ ਦੇ ਲੜਕੇ ਸਿ਼ਵਾ ਨੂੰ ਬਿਠਾ ਕੇ ਇਹ ਕਹਿ ਕੇ ਲੈ ਗਿਆ ਕਿ ਗੱਡੀ ਦਾ ਏ.ਸੀ ਖਰਾਬ ਹੈ ਨੂੰ ਠੀਕ ਕਰਾਉਣਾ ਹੈ। ਇਸ ਉਪਰੰਤ ਉਹ ਸਵਰਣ ਮਾਰਕੀਟ ਬਲਾਚੌਰ ਵਿਖੇ ਗਏ ਅਤੇ ਇਸ ਉਪਰੰਤ ਉਹ ਸਿ਼ਵਾ ਨੂੰ ਆਪਣੇਘਰ ਲੈ ਗਿਆ ਜਿੱਥੇ ਕਿ ਉਸ ਦੀ ਮਾਤਾ ਸੁਰਿੰਦਰ ਕੌਰ ਅਤੇ ਪਿਤਾ ਹਰਮੇਸ਼ ਸ਼ਰਮਾਂ ਪਿੰਡ ਮਹਿੰਦੀਪੁਰ ਸਨ। ਜਦੋਂ ਉਸ ਦਾ ਲੜਕਾ ਬਾਥਰੂਮ ਕਰਨ ਲਈ ਉਹਨਾ ਦੇ ਘਰ ਦੇ ਬਾਥਰੂਮ ਵਿੱਚ ਗਿਆ ਤਾਂ ਉਥੇ ਲੰਘਦੀਆ ਬਿਜਲੀ ਦੀਆ ਹਾਈ ਵੋਲਟੇਜ ਤਾਰਾ ਦੀ ਲਪੇਟ ਵਿੱਚ ਆ ਗਿਆ ਜਿਸ ਉਪਰੰਤ ਉਸਨੂੰ ਭੱਦੀ ਰੋਡ ਬਲਾਚੌਰ ਸਥਿਤ ਸੂਰੀ ਹਸਪਤਾਲ ਲਿਜਾਇਆ ਗਿਆ ਅਤੇ ਇਸ ਉਪਰੰਤ ਉਸ ਦੇ ਲੜਕੇ ਸਿ਼ਵਾ ਨੂੰ ਸੰਤ ਗੁਰਮੇਲ ਸਿੰਘ ਚੈਰੀਟੇਬਲ ਹਸਪਤਾਲ ਗੜੀ ਲੈ ਗਏ ਜਿੱਥੇ ਕਿ ਡਾਕਟਰਾ ਵਲੋਂ ਚੈਂਕਕਰਨ ਉਪਰੰਤ ਮ੍ਰਿਤਕ ਕਰਾਰ ਦਿੱਤਾ ਗਿਆ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਲੜਕੇ ਦੀ ਮੌਤ ਉਕਤ ਪਰਿਵਾਰ ਵਲੋਂ ਬਾਥਰੂਮ ਜਾਂਦੇ ਸਮੇਂ ਬਾਥਰੂਮ ਦੇ ਨਜ਼ਦੀਕ ਤੋਂ ਲੰਘਦੀਆ ਬਿਜਲੀ ਦੀਆ ਤਾਰਾ ਸਬੰਧੀ ਕੋਈ ਜਾਣਕਾਰੀ ਨਾ ਦੇਣ ਕਾਰਨ ਹੋਈ ਹੈ। ਮ੍ਰਿਤਕ ਸਿ਼ਵਾ ਦੀ ਲਾਸ਼ ਦਾ ਪੋਸਟਮਾਟਰਮ ਕਰਾਉਣ ਉਪਰੰਤ ਵਾਰਸਾ ਹਵਾਲੇ ਕਰ ਦਿੱਤੀ ਅਤੇ ਮ੍ਰਿਤਕ ਸਿ਼ਵਾ ਦੀ ਮਾਤਾ ਦੇ ਬਿਆਨਾ ਤੇ ਹਰਮੇਸ਼ ਸ਼ਰਮਾਂ ਪੁੱਤਰ ਪੂਰਨ ਚੰਦ,ਸੁਰਿੰਦਰ ਕੌਰ ਪਤਨੀ ਹਰਮੇਸ਼ ਸ਼ਰਮਾਂ ਅਤੇ ਨਵਨੀਤ ਉਰਫ ਵੀਰ ਪੁੱਤਰ ਹਰਮੇਸ਼ ਸ਼ਰਮਾਂ ਵਾਸੀਆਨ ਪਿੰਡ ਮਹਿੰਦੀਪੁਰ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ। ਫੋਟੋ : ਮਰਹੂਮ ਸਿ਼ਵਾ ਦੀ ਫਾਇਲ ਫੋਟੋ, (2) ਮਕਾਨ ਉਪਰੋ ਲੰਘਦੀਆਹਾਈ ਵੋਲਟੇਜ਼ ਬਿਜਲੀ ਸਪਲਾਈ ਦੀਆ ਤਾਰਾ ਜਿਸ ਦੀ ਲਪੇਟ ਵਿੱਚ ਆਉਣ ਕਾਰਨ ਸਿ਼ਵਾ ਦੀ ਮੌਤ ਹੋਈ। ਇਸ ਹਾਦਸੇ ਬਾਬਤ ਗਹਿਰਾ ਦੁੱਖ ਹੈ, ਮਗਰ ਸਾਡਾ ਕੋਈ ਕਸੂਰ ਨਾ ਹੈ… ਹਰਮੇਸ਼ ਸ਼ਰਮਾਂ ਇਸ ਸਬੰਧ ਵਿੱਚ ਹਰਮੇਸ਼ ਸ਼ਰਮਾਂ ਵਾਸੀ ਪਿੰਡ ਮਹਿੰਦੀਪੁਰ ਨੇ ਆਖਿਆ ਕਿ ਉਨ੍ਹਾਂ ਦੇ ਘਰ ਦੇ ਉਪਰੋ ਬਿਜਲੀ ਦੀਆ ਹਾਈਵੋਲਟੇਜ ਤਾਰਾ ਲੰਘਦੀਆ ਹਨ ਜਿਹੜੀਆ ਕਿ ਆਮ ਹੀ ਨਜ਼ਰ ਆਉਂਦੀਆ ਹਨ। ਉਸ ਨੇ ਦੱਸਿਆ ਕਿ ਮ੍ਰਿਤਕ ਸਿ਼ਵਾ ਉਹਨਾ ਦੇ ਭਰਾ ਦੇ ਸਾਲੇ ਦਾ ਲੜਕਾ ਹੈ। ਇਹ ਕੁਦਰਤੀ ਹਾਦਸਾ ਹੋਇਆ ਹੈ ਜਿਸ ਦਾ ਉਨ੍ਹਾਂ ਨੂੰ ਬਹੁਤ ਹੀ ਡੂੰਘਾ ਦੁੱਖ ਹੋਇਆ ਹੈ। ਮਗਰ ਉਹਨਾਂ ਦਾ ਇਸ ਵਿੱਚ ਕੋਈ ਵੀ ਦੋਸ਼ ਨਹੀ ਹੈ। ਹਾਦਸੇ ਦੇ ਤੁਰੰਤ ਬਾਅਦ ਉਹ ਸਿ਼ਵਾ ਨੂੰ ਮੋਟਰ ਸਾਇਕਲ ਤੇ ਭੱਦੀ ਰੋਡ ਬਲਾਚੌਰ ਸਥਿਤ ਸੂਰੀ ਹਸਪਤਾਲ ਲੈ ਗਏ ਸਨ। ਜਦੋਂ ਸਿ਼ਵਾ ਦੀ ਮੌਤ ਹੋ ਜਾਣ ਬਾਰੇ ਡਾਕਟਰਾ ਨੇ ਦੱਸਿਆ ਤਾਂ ਉਸ ਦਾ ਲੜਕਾ ਇੱਕ ਦਮ ਸਦਮੇ ਵਿੱਚ ਜਾ ਕੇ ਡਿੱਗ ਪਿਆ ਜਿਸ ਦੇ ਵੀ ਸੱਟਾ ਲੱਗੀਆ ਹਨ।

Leave a Comment