ਖੂਹ ‘ਚੋਂ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

ਖੂਹ ‘ਚੋਂ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ

(ਜਤਿੰਦਰ ਪਾਲ ਸਿੰਘ ਕਲੇਰ) ਬਲਾਚੌਰ, 13 ਮਈ 2022 ਥਾਣਾ ਸਦਰ ਬਲਾਚੌਰ ਦੇ ਏ. ਐੱਸ. ਆਈ. ਕੇਵਲ ਸਿੰਘ ਨੇ ਦੱਸਿਆ ਕਿ ਪਿੰਡ ਸਿੰਬਲ ਮਜਾਰਾ ਦੇ ਇਕ ਖੂਹ ‘ਚੋਂ ਬੀਤੀ ਦੇਰ ਰਾਤ 22 ਕੁ ਸਾਲਾਂ ਪ੍ਰਵਾਸੀ ਮਜ਼ਦੂਰ ਦੀ ਲਾਸ਼ ਜੋ ਕਾਫ਼ੀ ਜੱਦੋਂ ਜਹਿਦ ਬਾਅਦ ਬਾਹਰ ਕੱਢੀ ਗਈ। ਲਾਸ਼ ਦੀ ਸ਼ਨਾਖ਼ਤ ਲਈ ਲੈਫਟੀਨੇਂਟ ਜਨਰਲ ਬਿਕਰਮ ਸਿੰਘ ਉਪ ਮੰਡਲ ਹਸਪਤਾਲ ਬਲਾਚੌਰ ਦੇ ਮੁਰਦਾ ਘਰ ਵਿਚ ਰੱਖਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੇ ਮਿ੍ਤਕ ਨੌਜਵਾਨ ਨੇ ਸੰਤਰੀ ਰੰਗੀ ਟੀ ਸ਼ਰਟ ਪਹਿਨ ਰੱਖੀ ਹੋਈ ਹੈ, ਜਿਸ ‘ਤੇ ਐਨ.ਵਾਈ.ਸੀ ਲਿਖਿਆ ਹੋਇਆ ਹੈ | ਉਨ੍ਹਾ ਦੱਸਿਆਂ ਕਿ ਜਿਸ ਵਕਤ ਨੌਜਵਾਨ ਨੂੰ ਖੂਹ ‘ਚੋਂ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ੀ ਦੀ ਹਾਲਤ ਵਿਚ ਸੀ, ਪਰ ਬਾਅਦ ‘ਚ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ ਗਿਆ।

Leave a Comment