ਸਲੇਮਪੁਰ ਮੁਸਲਮਾਨਾਂ ਵਿੱਚ ਨਾਜਾਇਜ਼ ਕਲੋਨੀ ਕੱਟਣ ਦੀ ਤਿਆਰੀ! ਬਿਲਡਿੰਗ ਵਿਭਾਗ ਪੂਰੀ ਤਰ੍ਹਾਂ ਸੁੱਤਾ !

ਸਲੇਮਪੁਰ ਮੁਸਲਮਾਨਾਂ ਵਿੱਚ ਨਾਜਾਇਜ਼ ਕਲੋਨੀ ਕੱਟਣ ਦੀ ਤਿਆਰੀ! ਬਿਲਡਿੰਗ ਵਿਭਾਗ ਪੂਰੀ ਤਰ੍ਹਾਂ ਸੁੱਤਾ !

ਜਲੰਧਰ: 2 ਅਕਤੂਬਰ 2026 (ਅਨਿਲ ਵਰਮਾ) ਜਲੰਧਰ ਸਲੇਮਪੁਰ ਮੁਸਲਮਾਨਾਂ ਇਲਾਕੇ ਵਿੱਚ ਨਾਜਾਇਜ਼ ਕਲੋਨੀ ਕੱਟਣ ਦੀ ਤਿਆਰੀ ਜ਼ੋਰਾਂ ’ਤੇ ਹੈ। ਜ਼ਮੀਨ ’ਤੇ ਪਲਾਟਾਂ ਦੀ ਕਟਾਈ ਲਈ ਨਿਸ਼ਾਨਦੇਹੀ ਅਤੇ ਸੜਕਾਂ ਪਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੀ ਤਸਵੀਰ ਸਾਹਮਣੇ ਆ ਰਹੀ ਹੈ। ਬਿਨਾਂ ਮਨਜ਼ੂਰੀ ਕਲੋਨੀ ਕੱਟ ਕੇ ਪਲਾਟ ਵੇਚਣ ਦੀ ਕਾਰਵਾਈ ਨਾ ਸਿਰਫ਼ ਸਰਕਾਰੀ ਨਿਯਮਾਂ ਨੂੰ ਚੁਣੌਤੀ ਹੈ, ਸਗੋਂ ਇਸ ਨਾਲ ਸਰਕਾਰੀ ਰੈਵੀਨਿਊ ਨੂੰ ਵੀ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਲੋਨੀ ਕੱਟਣ ਵਾਲਿਆਂ ਨੂੰ ਸੜਕਾਂ ਪਾਉਣ ਅਤੇ ਪਲਾਟ ਤਿਆਰ ਕਰਨ ਲਈ ਖੁੱਲ੍ਹੀ ਛੋਟ ਕਿਵੇਂ ਮਿਲ ਰਹੀ ਹੈ? ਸਲੇਮਪੁਰ ਮੁਸਲਮਾਨਾਂ ਵਿੱਚ ਵਿਕਸਤ ਕੀਤੀ ਜਾ ਰਹੀ ਇਸ ਕਲੋਨੀ ਵਿੱਚ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਕਿੱਥੋਂ ਮਿਲਣਗੀਆਂ? ਪਾਣੀ, ਸੀਵਰੇਜ, ਸਟਰੀਟ ਲਾਈਟਾਂ, ਸੜਕਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕੋਈ ਪੱਕੀ ਵਿਵਸਥਾ ਨਾ ਹੋਣ ਦੀ ਸੂਰਤ ਵਿੱਚ ਪਲਾਟ ਖਰੀਦਣ ਵਾਲੇ ਆਮ ਲੋਕਾਂ ਨੂੰ ਭਵਿੱਖ ਵਿੱਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਬਿਲਡਿੰਗ ਵਿਭਾਗ ਦੀ ਨਿਗਰਾਨੀ ਕਿੱਥੇ? ਇਸ ਪੂਰੇ ਮਾਮਲੇ ਨੇ ਬਿਲਡਿੰਗ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ। ਜੇਕਰ ਵਿਭਾਗ ਦੀ ਨਿਗਰਾਨੀ ਹੇਠ ਸ਼ਹਿਰ ਵਿੱਚ ਨਾਜਾਇਜ਼ ਕਲੋਨੀਆਂ ਨੂੰ ਰੋਕਣਾ ਹੈ ਤਾਂ ਫਿਰ ਸਲੇਮਪੁਰ ਮੁਸਲਮਾਨਾਂ ਵਿੱਚ ਕਲੋਨੀ ਕੱਟਣ ਦੀ ਇਹ ਤਿਆਰੀ ਅਧਿਕਾਰੀਆਂ ਦੀ ਨਜ਼ਰ ਤੋਂ ਕਿਵੇਂ ਬਚੀ ਹੋਈ ਹੈ? ਕੀ ਬਿਲਡਿੰਗ ਵਿਭਾਗ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਰਹਿ ਗਿਆ ਹੈ ਜਾਂ ਫਿਰ ਮੈਦਾਨ ਵਿੱਚ ਵੀ ਕੋਈ ਕਾਰਵਾਈ ਹੋਵੇਗੀ? ਡਿਪਟੀ ਕਮਿਸ਼ਨਰ ਲੈਣ ਤੁਰੰਤ ਨੋਟਿਸ : ਜਲੰਧਰ ਦੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਦਾ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ। ਸਲੇਮਪੁਰ ਮੁਸਲਮਾਨਾਂ ਵਿੱਚ ਕੱਟੀ ਜਾ ਰਹੀ ਇਸ ਨਾਜਾਇਜ਼ ਕਲੋਨੀ ਦੀ ਤੁਰੰਤ ਜਾਂਚ ਕਰਵਾ ਕੇ ਕਲੋਨੀ ਕੱਟਣ ਵਾਲੇ ਮਾਲਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਬਿਨਾਂ ਮਨਜ਼ੂਰੀ ਹੋ ਰਹੀ ਸੜਕਾਂ ਦੀ ਤਿਆਰੀ ਨੂੰ ਤੁਰੰਤ ਰੋਕਿਆ ਜਾਵੇ। ਜਲੰਧਰ ਸ਼ਹਿਰ ਵਿੱਚ ਨਾਜਾਇਜ਼ ਕਲੋਨੀਆਂ ਦਾ ਕਾਰੋਬਾਰ ਰੋਕਣ ਲਈ ਪ੍ਰਸ਼ਾਸਨ ਨੂੰ ਸਖ਼ਤ ਨੀਤੀ ਬਣਾਉਣ ਦੀ ਲੋੜ ਹੈ।

ਜੇਕਰ ਵਿਭਾਗੀ ਅਧਿਕਾਰੀ ਸਮੇਂ ਸਿਰ ਕਾਰਵਾਈ ਨਹੀਂ ਕਰਦੇ ਤਾਂ ਇਸ ਦੀ ਸਿੱਧੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਹੁਣ ਦੇਖਣਾ ਇਹ ਹੈ ਕਿ ਬਿਲਡਿੰਗ ਵਿਭਾਗ ਅਤੇ ਜਲੰਧਰ ਪ੍ਰਸ਼ਾਸਨ ਇਸ ਨਾਜਾਇਜ਼ ਕਲੋਨੀ ਖ਼ਿਲਾਫ਼ ਕਾਰਵਾਈ ਕਰਦਾ ਹੈ ਜਾਂ ਫਿਰ ਕਲੋਨੀ ਕੱਟਣ ਵਾਲਿਆਂ ਨੂੰ ਇਸੇ ਤਰ੍ਹਾਂ ਖੁੱਲ੍ਹੀ ਛੋਟ ਮਿਲਦੀ ਰਹੇਗੀ।

2 thoughts on “ਸਲੇਮਪੁਰ ਮੁਸਲਮਾਨਾਂ ਵਿੱਚ ਨਾਜਾਇਜ਼ ਕਲੋਨੀ ਕੱਟਣ ਦੀ ਤਿਆਰੀ! ਬਿਲਡਿੰਗ ਵਿਭਾਗ ਪੂਰੀ ਤਰ੍ਹਾਂ ਸੁੱਤਾ !”

Leave a Reply

Your email address will not be published. Required fields are marked *