ਸ਼ੁੱਕਰਵਾਰ ਨੂੰ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦਿਹਾਤੀ ਦੀ ਮੀਟਿੰਗ ਸ੍ਰੀ ਬਲਬੀਰ ਸਿੰਘ ਸੰਧੂ ਰਿਟਾਇਰਡ ਡੀ ਐਸ ਪੀ, ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

ਸ਼ੁੱਕਰਵਾਰ ਨੂੰ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦਿਹਾਤੀ ਦੀ ਮੀਟਿੰਗ ਸ੍ਰੀ ਬਲਬੀਰ ਸਿੰਘ ਸੰਧੂ ਰਿਟਾਇਰਡ ਡੀ ਐਸ ਪੀ, ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

ਜਲੰਧਰ: 24 ਜੁਲਾਈ 2026 (ਅਨਿਲ ਵਰਮਾ) ਅੱਜ ਜਲੰਧਰ ਦਿਹਾਤੀ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦਿਹਾਤੀ ਦੀ ਮੀਟਿੰਗ ਸ੍ਰੀ ਬਲਬੀਰ ਸਿੰਘ ਸੰਧੂ ਰਿਟਾਇਰਡ ਡੀ ਐਸ ਪੀ, ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸ੍ਰੀ ਸਤਨਾਮ ਸਿੰਘ ਰਿਟਾਇਰਡ ਡੀ ਐਸ ਪੀ ਸੀਨੀਅਰ ਮੀਤ ਪ੍ਰਧਾਨ ਸ੍ਰੀ ਦੇਸ ਰਾਜ ਜਨਰਲ ਸਕੱਤਰ ਅਤੇ ਸਮੂਹ ਮੈਂਬਰ ਹਾਜ਼ਰ ਹੋਏ ਜਿਸ ਵਿੱਚ ਸ੍ਰੀ ਹਰਜਿੰਦਰ ਸਿੰਘ ਏ ਐਸ ਆਈ ਮੀਤ ਪ੍ਰਧਾਨ, ਸ੍ਰੀ ਇਕਬਾਲ ਸਿੰਘ ਇੰਸਪੈਕਟਰ, ਸ੍ਰੀ ਰਾਜ ਕੁਮਾਰ ਏ ਐਸ ਆਈ ਨੂੰ ਸੈਕਟਰੀ , ਸ੍ਰੀ ਬਲਰਾਜ ਗਿੱਲ ਏ ਐਸ ਆਈ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਸਬ ਡਵੀਜ਼ਨ ਵਾਇਜ ਇੰਚਾਰਜ ਜਿਵੇਂ ਫਿਲੌਰ ਸ੍ਰੀ ਜਗਦੀਸ਼ ਕੁਮਾਰ ਇੰਸਪੈਕਟਰ, ਨਕੋਦਰ ਸ੍ਰੀ ਸਰਬਜੀਤ ਸਿੰਘ ਇੰਸਪੈਕਟਰ, ਸ਼ਾਹਕੋਟ ਸ੍ਰੀ ਜੀਤ ਸਿੰਘ ਇੰਸਪੈਕਟਰ, ਆਦਮਪੁਰ ਸ੍ਰੀ ਗੁਰਪ੍ਰੀਤ ਸਿੰਘ ਸਬ ਇੰਸਪੈਕਟਰ ਅਤੇ ਕਰਤਾਰਪੁਰ ਸ੍ਰੀ ਪ੍ਰੀਤਮ ਸਿੰਘ ਇੰਸਪੈਕਟਰ ਨਿਯੁਕਤ ਕੀਤੇ ਗਏ। ਮੀਟਿੰਗ ਵਿੱਚ ਕਈ ਹੋਰ ਮੁੱਦਿਆ ਤੇ ਵੀ ਚਰਚਾ ਹੋਈ ਅਤੇ ਸਰਕਾਰ ਵਲੋ ਮੁਲਾਜਮਾਂ ਦਾ ਡੀ ਏ ਨਾ ਦੇਣ ਦੇ ਰਵੱਈਏ ਦੀ ਇਕਾਈ ਵਲੋ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।ਉਪਰੰਤ ਸ੍ਰੀ ਹਰਵਿੰਦਰ ਸਿੰਘ ਵਿਰਕ ਪੀ ਪੀ ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਨਾਲ ਮੁਲਾਕਾਤ ਕਰਕੇ ਇਕਾਈ ਦੇ ਮੈਂਬਰਾ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ ਜਿੰਨਾ ਨੇ ਦੁੱਖ ਤਕਲੀਫ਼ਾਂ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ।

14 thoughts on “ਸ਼ੁੱਕਰਵਾਰ ਨੂੰ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜਲੰਧਰ ਦਿਹਾਤੀ ਦੀ ਮੀਟਿੰਗ ਸ੍ਰੀ ਬਲਬੀਰ ਸਿੰਘ ਸੰਧੂ ਰਿਟਾਇਰਡ ਡੀ ਐਸ ਪੀ, ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ।

Leave a Reply

Your email address will not be published. Required fields are marked *