ਸਕੂਲ ਆਫ ਐਮੀਨੈਸ ਲਾਡੋਵਾਲੀ ਰੋਡ ਜਲੰਧਰ ਦੇ ਐਨ.ਐਸ. ਐਸ. ਯੂਨਿਟ ਅਤੇ ਮਾਈ ਭਾਰਤ ਜਲੰਧਰ ਨੇ ਕਰਵਾਇਆ ਨਸ਼ਿਆਂ ਵਿਰੁੱਧ ਸਮਾਰੋਹ

ਸਕੂਲ ਆਫ ਐਮੀਨੈਸ ਲਾਡੋਵਾਲੀ ਰੋਡ ਜਲੰਧਰ ਦੇ ਐਨ.ਐਸ. ਐਸ. ਯੂਨਿਟ ਅਤੇ ਮਾਈ ਭਾਰਤ ਜਲੰਧਰ ਨੇ ਕਰਵਾਇਆ ਨਸ਼ਿਆਂ ਵਿਰੁੱਧ ਸਮਾਰੋਹ

ਜਲੰਧਰ: 14 ਫਰਵਰੀ ( ਅਨਿਲ ਵਰਮਾ ) ਅੱਜ ਜਲੰਧਰ ਸਕੂਲ਼ ਆਫ ਏਮਿਨਾਂਸ ਐਨ ਐਸ ਐਸ ਤੇ ਮਾਈ ਭਾਰਤ ਜਲੰਧਰ ਦੇ ਸਹਿਯੋਗ ਨਾਲ ਅੱਜ ਯੁੱਧ ਨਸ਼ਿਆਂ ਵਿਰੁੱਧ ਕਰਵਾਏ ਸਮਾਰੋਹ ਦੌਰਾਨ ਸਕੂਲ ਦੇ ਹੋਣਹਾਰ ਤੇ ਖੇਡਾਂ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸੁਖਵਿੰਦਰ ਕੁਮਾਰ ਪ੍ਰੋਗਰਾਮ ਅਫਸਰ ਐਨ.ਐਸ.ਐਸ. ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਹੀ ਉਹਨਾਂ ਦੀ ਮੰਜਿਲ ਤੱਕ ਪਹੁੰਚਾ ਸਕਦੀਆਂ ਹਨ, ਅਗਰ ਖੇਡਾਂ ਅਤੇ ਪੜਾਈ ਦਾ ਠੀਕ ਬੇਲੇਂਸ ਰੱਖਿਆ ਜਾਵੇ ਤਾਂ ਵਿਦਿਆਰਥੀ ਆਪਣੀ ਮੰਜ਼ਿਲ ਤੱਕ ਬਹੁਤ ਵਧੀਆ ਤਰੀਕੇ ਨਾਲ ਪਹੁੰਚ ਸਕਦੇ ਹਨ। ਇਸ ਮੌਕੇ ਪ੍ਰਿੰਸੀਪਲ ਡਾਕਟਰ ਯੋਗੇਸ਼ ਕੁਮਾਰ ਅਤੇ ਲੈਕਚਰਾਰ ਰਵਿੰਦਰ ਪਾਲ ਸਿੰਘ ਵੱਲੋਂ ਵੀ ਸੰਬੋਧਿਤ ਕੀਤਾ ਗਿਆ ਅਤੇ ਵਿਦਿਆਰਥੀਆਂ ਨੂੰ ਖੇਡ ਜੀਵਨ ਲਈ ਵਧੀਆ ਤਿਆਰੀ ਕਰਨ ਲਈ ਆਖਿਆ ਗਿਆ ਤਾਂ ਜੋ ਦੇਸ਼ ਦਾ ਨਾਮ ਰੋਸ਼ਨ ਕੀਤਾ ਜਾ ਸਕੇ ਇਸ ਮੌਕੇ ਰਾਸ਼ਟਰੀ, ਰਾਜ ਪੱਧਰੀ ਅਤੇ ਜਿਲ੍ਹਾ ਪੱਧਰੀ ਹਾਕੀ, ਜੁਡੋ ,ਬਾਕਸਿੰਗ, ਵੇਟ ਲਿਫਟਿੰਗ, ਕੁਰਾਸ ,ਕ੍ਰਿਕਟ ਆਦਿ ਖੇਡਾਂ ਵਿੱਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਨਾਲ ਉਹਨਾਂ ਦੇ ਕੋਚਾਂ ਨੂੰ ਵੀ ਸਨਮਾਨ ਦਿੱਤਾ ਗਿਆ ਅਤੇ ਹੋਰ ਪ੍ਰਾਪਤੀਆਂ ਕਰਨ ਲਈ ਆਖਿਆ ਗਿਆ ਇਸ ਮੌਕੇ ਕੋਚ ਆਕਾਸ਼ ਯੁੱਧਵਿੰਦਰ ਸਿੰਘ ਨਵਜੋਤ ਸਿੰਘ ਸਰਬਜੀਤ ਸਿੰਘ ਆਦਿ ਸ਼ਾਮਿਲ ਸਨ ਮਾਈ ਭਾਰਤ ਸੈਂਟਰ ਤੋਂ ਕੁਲਵਿੰਦਰ ਕੁਮਾਰ ਅਤੇ ਗੌਰਵ ਕੁਮਾਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ ਇਸ ਮੌਕੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਦੌਰਾਨ ਇਕਬਾਲ ਸਿੰਘ ,ਜਸਵਿੰਦਰ ਸਿੰਘ, ਰੋਹਿਤ ਸਿੰਘ, ਚੰਦਰਸ਼ੇਖਰ ਅਤੇ ਬਾਕੀ ਅਧਿਆਪਕਾਂ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।

2 thoughts on “ਸਕੂਲ ਆਫ ਐਮੀਨੈਸ ਲਾਡੋਵਾਲੀ ਰੋਡ ਜਲੰਧਰ ਦੇ ਐਨ.ਐਸ. ਐਸ. ਯੂਨਿਟ ਅਤੇ ਮਾਈ ਭਾਰਤ ਜਲੰਧਰ ਨੇ ਕਰਵਾਇਆ ਨਸ਼ਿਆਂ ਵਿਰੁੱਧ ਸਮਾਰੋਹ

  1. Heya i’m for the first time here. I found this board and I find It truly useful & it helped me out much.
    I am hoping to present one thing again and aid others like you aided me.

Leave a Reply

Your email address will not be published. Required fields are marked *