ਜਲੰਧਰ ਵਿੱਚ ਨਜਾਇਜ਼ ਸ਼ਰਾਬ ਸੇਵਨ ਦਾ ਦਾਅਵਾ, ਪੁਲਿਸ-ਐਕਸਾਈਜ਼ ਉੱਤੇ ਉਠੇ ਸਵਾਲ

ਜਲੰਧਰ ਵਿੱਚ ਨਜਾਇਜ਼ ਸ਼ਰਾਬ ਸੇਵਨ ਦਾ ਦਾਅਵਾ, ਪੁਲਿਸ-ਐਕਸਾਈਜ਼ ਉੱਤੇ ਉਠੇ ਸਵਾਲ

 

ਜਲੰਧਰ: 15 ਫਰਵਰੀ 2026 (ਅਨਿਲ ਵਰਮਾ) ਕਪੂਰਥਲਾ ਚੌਂਕ ਨਜ਼ਦੀਕ: ਸ਼ਹਿਰ ਦੇ ਭੀੜਭਾੜ ਵਾਲੇ ਇਲਾਕੇ ਵਿੱਚ ਇਕ ਖਾਣ-ਪੀਣ ਦੀ ਦੁਕਾਨ ‘ਕਿੰਗ ਆਮਲੇਟ’ ਦੇ ਨਾਮ ਹੇਠ ਸ਼ਰੇਆਮ ਸ਼ਰਾਬ ਪਿਲਾਏ ਜਾਣ ਦੇ ਦੋਸ਼ ਸਾਹਮਣੇ ਆਏ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮੌਕੇ ’ਤੇ ਗੱਡੀਆਂ ਖੜੀਆਂ ਕਰਕੇ ਗਾਹਕ ਖਾਣਾ ਖਰੀਦਦੇ ਹਨ ਅਤੇ ਫਿਰ ਵਾਹਨਾਂ ਵਿੱਚ ਬੈਠ ਕੇ ਸ਼ਰਾਬ ਦਾ ਸੇਵਨ ਕਰਦੇ ਹਨ। ਇਲਜ਼ਾਮ ਇਹ ਵੀ ਹਨ ਕਿ ਦੁਕਾਨ ਮਾਲਕ ਵੱਲੋਂ ਇਸ ਕਾਰਵਾਈ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਸਰੋਤਾਂ ਮੁਤਾਬਕ ਇਹ ਇਲਾਕਾ ਪੰਜਾਬ ਪੁਲੀਸ ਦੇ ਕਮਿਸ਼ਨਰੇਟ ਹੇਠ ਆਉਂਦਾ ਹੈ ਅਤੇ ਖ਼ਾਸ ਤੌਰ ’ਤੇ ਥਾਣਾ ਨੰਬਰ. 2 ਜਲੰਧਰ ਦੀ ਜ਼ਿੰਮੇਵਾਰੀ ਵਿੱਚ ਹੈ। ਕੁਝ ਸ਼ਿਕਾਇਤਕਰਤਿਆਂ ਨੇ ਦਾਅਵਾ ਕੀਤਾ ਹੈ ਕਿ ਥਾਣਾ ਪੱਧਰ ’ਤੇ ਮਿਲੀਭੁਗਤ ਹੋਣ ਕਾਰਨ ਕਾਰਵਾਈ ਨਹੀਂ ਹੋ ਰਹੀ। ਹਾਲਾਂਕਿ, ਪੁਲਿਸ ਵੱਲੋਂ ਇਨ੍ਹਾਂ ਦੋਸ਼ਾਂ ਦੀ ਅਧਿਕਾਰਿਕ ਪੁਸ਼ਟੀ ਨਹੀਂ ਕੀਤੀ ਗਈ। ਇਹ ਵੀ ਦੋਸ਼ ਲਗੇ ਹਨ ਕਿ ਜਿੱਥੇ ਅਹਾਤਿਆਂ ਲਈ ਲਾਇਸੰਸ ਅਤੇ ਐਕਸਾਈਜ਼ ਨਿਯਮ ਲਾਗੂ ਹੁੰਦੇ ਹਨ, ਉੱਥੇ ਬਿਨਾਂ ਅਨੁਮਤੀ ਇਸ ਤਰ੍ਹਾਂ ਦਾ ਸੇਵਨ ਕਰਵਾਉਣਾ ਗੈਰ-ਕਾਨੂੰਨੀ ਹੈ। ਕੁਝ ਲੋਕਾਂ ਨੇ ਐਕਸਾਈਜ਼ ਵਿਭਾਗ ਦੇ ਕੁਝ ਅਧਿਕਾਰੀਆਂ ’ਤੇ ਵੀ ਦਿਨਾਂ-ਦਿਨੀ ਪਰਚੀ” ਦੇ ਨਾਂ ’ਤੇ ਰਿਸ਼ਵਤ ਲੈਣ ਦੇ ਆਰੋਪ ਲਗਾਏ ਹਨ। ਇਨ੍ਹਾਂ ਦਾਵਿਆਂ ਦੀ ਵੀ ਅਜੇ ਤਕ ਕੋਈ ਸਰਕਾਰੀ ਪੁਸ਼ਟੀ ਸਾਹਮਣੇ ਨਹੀਂ ਆਈ। ਯਾਦ ਰਹੇ ਕਿ ਜਲੰਧਰ ਕਮਿਸ਼ਨਰੇਟ ਦੀ ਅਗਵਾਈ ਕਰ ਰਹੀ ਕਮਿਸ਼ਨਰ ਧੰਨ ਪ੍ਰੀਤ ਕੌਰ ਪਹਿਲਾਂ ਵੀ ਕਈ ਵਾਰ ਕਹਿ ਚੁੱਕੀਆਂ ਹਨ ਕਿ ਸ਼ਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਗੈਰ-ਕਾਨੂੰਨੀ ਧੰਦਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਤਾਜ਼ਾ ਉੱਠੇ ਇਨ੍ਹਾਂ ਦੋਸ਼ਾਂ ’ਤੇ ਵਿਭਾਗੀ ਜਾਂ ਕਾਨੂੰਨੀ ਜਾਂਚ ਹੁੰਦੀ ਹੈ ਜਾਂ ਨਹੀਂ।

Leave a Reply

Your email address will not be published. Required fields are marked *