(ਭਾਗ–3) ਸ਼ਿਕਾਇਤਾਂ,ਸਬੂਤ ਤੇ ਖਬਰਾਂ ਦੇ ਬਾਵਜੂਦ ਕਾਰਵਾਈ ਜ਼ੀਰੋ! ਕਪੂਰਥਲਾ ਚੌਂਕ ਮਾਮਲੇ ’ਚ ਪ੍ਰਸ਼ਾਸਨ ਦੀ ਚੁੱਪੀ ’ਤੇ ਵੱਡੇ ਸਵਾਲ”

(ਭਾਗ–3) ਸ਼ਿਕਾਇਤਾਂ,ਸਬੂਤ ਤੇ ਖਬਰਾਂ ਦੇ ਬਾਵਜੂਦ ਕਾਰਵਾਈ ਜ਼ੀਰੋ! ਕਪੂਰਥਲਾ ਚੌਂਕ ਮਾਮਲੇ ’ਚ ਪ੍ਰਸ਼ਾਸਨ ਦੀ ਚੁੱਪੀ ’ਤੇ ਵੱਡੇ ਸਵਾਲ”

 

ਜਲੰਧਰ: 24 ਫਰਵਰੀ 2026 (ਅਨਿਲ ਵਰਮਾ) ਕਪੂਰਥਲਾ ਚੌਂਕ ਨੇੜੇ ‘ਕਿੰਗ ਆਮਲੇਟ’ ਨਾਮੀ ਦੁਕਾਨ ਸਬੰਧੀ ਉੱਠੇ ਗੰਭੀਰ ਦੋਸ਼ਾਂ ਨੂੰ ਲੈ ਕੇ ਲਗਾਤਾਰ ਰਿਪੋਰਟਾਂ ਅਤੇ ਸ਼ਿਕਾਇਤਾਂ ਭੇਜੇ ਜਾਣ ਦੇ ਬਾਵਜੂਦ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਸਾਹਮਣੇ ਨਹੀਂ ਆਈ। ਇਸ ਨਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਹੋ ਰਹੇ ਹਨ ਅਤੇ ਲੋਕਾਂ ਵਿੱਚ ਨਾਰਾਜ਼ਗੀ ਵਧ ਰਹੀ ਹੈ। ਜਾਣਕਾਰੀ ਅਨੁਸਾਰ ਮਾਮਲੇ ਦੀ ਜਾਣਕਾਰੀ ਮਾਨਯੋਗ ਪੁਲਿਸ ਕਮਿਸ਼ਨਰ, ਡੀਸੀਪੀ, ਸੰਬੰਧਤ ਏਸੀਪੀ ਅਤੇ ਥਾਣਾ ਨੰਬਰ.2 ਜਲੰਧਰ ਦੇ ਐਸਐਚਓ ਤੱਕ ਪਹੁੰਚਾਈ ਗਈ ਸੀ। ਇਸਦੇ ਬਾਵਜੂਦ ਨਾ ਤਾਂ ਮੌਕੇ ’ਤੇ ਕੋਈ ਵੱਡੀ ਚੈਕਿੰਗ ਦੀ ਪੁਸ਼ਟੀ ਹੋਈ ਅਤੇ ਨਾ ਹੀ ਕਿਸੇ ਅਧਿਕਾਰਿਕ ਕਾਰਵਾਈ ਦੀ ਜਾਣਕਾਰੀ ਸਾਹਮਣੇ ਆਈ ਹੈ। ਇਹ ਸਥਿਤੀ ਉਸ ਵੇਲੇ ਹੋਰ ਗੰਭੀਰ ਬਣ ਜਾਂਦੀ ਹੈ ਜਦੋਂ ਪੰਜਾਬ ਪੁਲੀਸ ਵੱਲੋਂ ਹਮੇਸ਼ਾ ਗੈਰਕਾਨੂੰਨੀ ਕਾਰੋਬਾਰ ਖ਼ਿਲਾਫ਼ ਸਖ਼ਤ ਕਾਰਵਾਈ ਦੇ ਦਾਅਵੇ ਕੀਤੇ ਜਾਂਦੇ ਹਨ। ਸ਼ਹਿਰ ਦੀ ਜਲੰਧਰ ਪੁਲਿਸ ਕਮਿਸ਼ਨਰ ਧੰਨ ਪ੍ਰੀਤ ਕੌਰ ਵੱਲੋਂ ਵੀ ਪਹਿਲਾਂ ਸਪਸ਼ਟ ਕਿਹਾ ਗਿਆ ਹੈ ਕਿ ਜਲੰਧਰ ਵਿੱਚ ਕਿਸੇ ਵੀ ਤਰ੍ਹਾਂ ਦਾ ਨਜਾਇਜ਼ ਧੰਦਾ ਨਹੀਂ ਚੱਲਣ ਦਿੱਤਾ ਜਾਵੇਗਾ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਿਕਾਇਤਾਂ ਅਤੇ ਖਬਰਾਂ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੁੰਦੀ, ਤਾਂ ਇਸ ਨਾਲ ਕਾਨੂੰਨ ਦੀ ਪਾਲਣਾ ’ਤੇ ਸਵਾਲ ਖੜੇ ਹੁੰਦੇ ਹਨ ਅਤੇ ਗਲਤ ਤੱਤਾਂ ਦੇ ਹੌਸਲੇ ਬੁਲੰਦ ਹੁੰਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ—ਮੌਕੇ ’ਤੇ ਤੁਰੰਤ ਅਧਿਕਾਰਿਕ ਜਾਂਚ ਕੀਤੀ ਜਾਵੇ, ਲਾਇਸੰਸ ਅਤੇ ਐਕਸਾਈਜ਼ ਨਿਯਮਾਂ ਦੀ ਪੁਸ਼ਟੀ ਕੀਤੀ ਜਾਵੇ, ਅਤੇ ਜੇ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਇਹ ਮਾਮਲਾ ਹੁਣ ਜਨਹਿਤ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਾਲ ਜੁੜ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਸੰਬੰਧਿਤ ਅਧਿਕਾਰੀ ਇਸ ਮਾਮਲੇ ਵਿੱਚ ਤੁਰੰਤ ਕਦਮ ਚੁੱਕਦੇ ਹਨ ਜਾਂ ਨਹੀਂ, ਤਾਂ ਜੋ ਕਾਨੂੰਨ ’ਤੇ ਲੋਕਾਂ ਦਾ ਭਰੋਸਾ ਕਾਇਮ ਰਹੇ।

11 thoughts on “(ਭਾਗ–3) ਸ਼ਿਕਾਇਤਾਂ,ਸਬੂਤ ਤੇ ਖਬਰਾਂ ਦੇ ਬਾਵਜੂਦ ਕਾਰਵਾਈ ਜ਼ੀਰੋ! ਕਪੂਰਥਲਾ ਚੌਂਕ ਮਾਮਲੇ ’ਚ ਪ੍ਰਸ਼ਾਸਨ ਦੀ ਚੁੱਪੀ ’ਤੇ ਵੱਡੇ ਸਵਾਲ”

  1. Hi, I do think this is a great blog. I stumbledupon it 😉 I’m going to
    revisit once again since i have book-marked it. Money and freedom
    is the best way to change, may you be rich and continue
    to help other people.

  2. Moving to a new state meant finding a new doctor and pharmacy, a total headache.

    In the meantime, I was almost out of my Lasix.
    I panicked and searched online for an emergency supply.
    I found a pharmacy that didn’t require a new local prescription right away.
    I was desperate, so I went to purchase my lasix online quickly from Medistorehub.
    It got me through until I could get established with a new doctor.
    A lifesaver in a pinch.

Leave a Reply to google ad blocker Cancel reply

Your email address will not be published. Required fields are marked *