ਦਿਆਨੰਦ ਆਯੁਰਵੈਦਿਕ ਕਾਲਜ ਵਿੱਖੇ ਕੈਂਸਰ ਸੰਬੰਧੀ ਜਾਗਰੁਕਤਾ ਸੈਮੀਨਾਰ, ਪੇਂਟਿੰਗ, ਸਲੋਗਨ ਪ੍ਰਤਿਯੋਗਿਤਾਵਾਂ ਕਰਵਾਈਆਂ -ਹਮਸਫਰ ਯੂਥ ਕਲਬ, ਰੈਡ ਰਿਬਨ ਯੂਥ ਕਲਬ ਅਤੇ ਮਾਈ ਭਾਰਤ ਜਲੰਧਰ ਨੇ ਕੀਤੀ ਸ਼ਿਰਕਟ
ਜਲੰਧਰ: 12 ਫਰਵਰੀ 2026 (ਅਨਿਲ ਵਰਮਾ) ਦਿਆਨੰਦ ਆਰਯੁਵੈਦਿਕ ਕਾਲਜ ਦੇ ਪ੍ਰਿੰਸੀਪਲ ਪ੍ਰੋ. ਡਾ. ਚੰਦਰ ਸ਼ੇਖਰ ਸ਼ਰਮਾ ਦੇ ਨਿਰਦੇਸ਼ਾਂ ਅਨੁਸਾਰ ਕਾਲਜ ਦੇ ਲਗਭਗ 135 ਵਿਦਿਆਰਥੀਆਂ ਨੇ ਹਮਸਫ਼ਰ ਯੂਥ ਕਲੱਬ, ਹਮਸਫ਼ਰ ਰੇਡ ਰਿਬਨ ਯੂਥ ਕਲੱਬ ਅਤੇ ਮਾਈ ਭਾਰਤ ਜਲੰਧਰ ਦੇ ਸਹਿਯੋਗ ਨਾਲ ਕਰਵਾਏ ਕਾਲਜ ਵਿੱਚ ਕੈਂਸਰ ਜਾਗਰੂਕਤਾ ਮੁਹਿੰਮ ਦੌਰਾਨ ਪੇਟਿੰਗ ਅਤੇ ਸਲੋਗਨ ਮੁਕਾਬਲਿਆਂ ਵਿੱਚ ਹਿੱਸਾ ਲਿਆ। ਕਾਲਜ ਪ੍ਰਿੰ. ਡਾ. ਸ਼ੇਖਰ ਨੇ ਕਿਹਾ ਕਿ ਅੰਕੁਰ, ਵਾਣੀ, ਮੋਹਿਤ ਨੀਤਿਕਾ ਯਸ਼ਿਕਾ ਤਨਵੀਰ ਆਰੀਅਨ ਸਿਮਰਨ ਰੂਹਾਨੀ, ਦੂਤੀ, ਗਰੁੱਪ ਸ਼੍ਰੇਣੀ ਵਿੱਚ ਹਿਮਾਨੀ, ਮਾਨਸੀ, ਪ੍ਰੇਰਨਾ, ਪ੍ਰਣਵ, ਸੁਗੰਧੀ, ਏਕਲ, ਅਨਮੋਲ, ਪ੍ਰੀਤ ਕੌਰ ਅਤੇ ਰਾਚੀ ਜੋਰਾ ਨੇ ਹਮਸਫ਼ਰ ਯੂਥ ਕਲੱਬ ਅਤੇ ਹਮਸਫ਼ਰ ਰੈਡ ਰਿਬਨ ਯੂਥ ਕਲੱਬ ਅਧੀਨ ਆਯੋਜਿਤ ਪੇਂਟਿੰਗ ਅਤੇ ਸਲੋਗਨ ਮੁਕਾਬਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਨਿਧੀ ਨੇ ਦੂਸਰਾ ਸਥਾਨ ਲਿਆ ਅਤੇ ਏਕਾਮਦੀਪ ਸਿੰਘ, ਸੁਕ੍ਰਿਤੀ ਦੱਤਾ, ਨੰਦਨੀ ਕੁਸ਼ਾਲ, ਅਮਨਦੀਪ ਕੋਰ, ਮਮਤਾ, ਨਿਸ਼ਾ ਆਰਿਆ, ਕਾਜਲ, ਤੇਜਬੀਰ ਕੋਰ, ਪੱਲਵੀ, ਗਾਇਤਰੀ ਪਾਤਕ, ਨੰਦਨੀ, ਜਨਾਬ, ਨਿਕਿਤਾ ਜਗਾ, ਆਸ਼ਿਮਾ ਬਲਹੋਤਰ, ਅੰਸ਼ਿਕਾ ਗੁਪਤਾ ਆਦਿ ਨੇ ਪਹਿਲਾ ਸਥਾਨ ਲਿਆ। ਡਾ: ਚੰਦਰ ਸ਼ੇਖਰ ਨੇ ਕਿਹਾ ਕਿ ਕਲੱਬ ਵੱਲੋਂ ਕਾਲਜ ਦੇ ਵਿਦਿਆਰਥੀਆਂ ਦੇ ਭਲੇ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਇੱਕ ਪ੍ਰਸ਼ੰਸ਼ਾਯੋਗ ਕਦਮ ਹੈ। ਆਉਣ ਵਾਲੇ ਭਵਿੱਖ ਵਿੱਚ ਵੀ ਕਲੱਬ ਵਲੋਂ ਕਾਲਜ ਵਿੱਚ ਸੇਵਾਵਾਂ ਲਈਆਂ ਜਾਣਗੀਆਂ। ਜਿਸ ਨਾਲ਼ ਵਿਦਿਆਰਥੀਆਂ ਦਾ ਮਨੋਬਲ ਵਧੇ। ਹਮਸਫਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ ਅਤੇ ਪੂਨਮ ਨੇ ਦੱਸਿਆ ਕਿ ਇਸ ਸਾਲ ਦਯਾਨੰਦ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਸ਼ੇਖਰ ਸ਼ਰਮਾ ਦੀ ਅਗਵਾਈ ਹੇਠ ਕਾਲਜ ਵਿੱਚ ਕੈਂਸਰ ਮੁਕਾਬਲੇ ਕਰਵਾਉਣ ਦਾ ਮੁੱਖ ਮਕਸਦ ਕਲੱਬ ਅਤੇ ਕਾਲਜ ਰਾਹੀਂ ਵਿਦਿਆਰਥੀਆਂ ਨੂੰ ਕੈਂਸਰ ਦੇ ਲੱਛਣਾਂ ਤੋਂ ਜਾਣੂ ਕਰਵਾਉਣਾ ਅਤੇ ਸਮਾਜ ਦੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦੇਣਾ ਰਿਹਾ। ਮਾਈ ਭਾਰਤ ਜਲੰਧਰ ਤੋਂ ਕੁਲਵਿੰਦਰ ਕੁਮਾਰ ਅਤੇ ਗੌਰਵ ਨੇ ਕੈਂਸਰ ਜਹੀ ਭਿਆਨਕ ਬਿਮਾਰੀ ਦੇ ਲਸ਼ਨ, ਪਰਹੇਜ, ਇਲਾਜ ਬਾਰੇ ਵਿਦਿਆਰਥੀਆਂ ਨੂੰ ਚਾਨਣਾ ਪਾਇਆ। ਇਸ ਮੌਕੇ ਕਾਲੇਜ ਪ੍ਰਿੰਸੀਪਲ ਪ੍ਰੋ. ਡਾਕਟਰ ਚੰਦਰ ਸ਼ੇਖਰ ਸ਼ਰਮਾ, ਡਾ: ਪ੍ਰਵੀਨ, ਡਾ: ਨਿਸ਼ੂ ਰੈਨਾ, ਡਾ. ਵਿਭੂ ਖੰਨਾ, ਗੋਲਡ ਮੈਡਲਿਸਟ ਰੋਹਿਤ ਤੇ ਪੂਨਮ ਭਾਟੀਆ, ਕੁਲਵਿੰਦਰ ਕੁਮਾਰ ਤੇ ਗੌਰਵ ਕੁਮਾਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

A person essentially help to make seriously articles I might state.
That is the first time I frequented your website page and so far?
I amazed with the analysis you made to make this actual post incredible.
Excellent job!
My neighbor Tessa once caught me using an unsecured public network and gently showed me how easy
it was to intercept that traffic. I’ve been careful ever since.
Her blog at https://medium.com/@tessaxiang/why-i-built-festruover-an-engineers-quest-to-fix-your-privacy-e5088e1ff8ee starts with that same mission to educate.